Friday, September 25, 2015

Giani Niranjan Singh Nargis with Dr Jagmail Bhathuan & Mata Surjit Kaur Nargis ,Derby,UK

ਬੜੇ ਹੀ ਦੁੱਖ ਦੀ ਗੱਲ ਕਿ ਗਰੀਬਾਂ ਦੇ ਮਸੀਹਾ ਅਤੇ ਮੇਰੇ ਲਈ ਪਿਤਾ ਸਮਾਨ ਤੇ ਸਤਿਕਰਿਤ ਪ੍ਰਸਿੱਧ ਢਾਡੀ ਤੇ ਆਲੋਚਕ ਐਨ. ਆਰ. ਆਈ. ਨਿਰੰਜਣ ਸਿੰਘ ਨਰਗਿਸ ਵਾਸੀ ਡਰਬੀ (ਇੰਗਲੈਂਡ) ਜੋ ਕਿ ਆਪਣੇ ਪਿੰਡ ਗੁਰਨੇ ਕਲਾਂ ਆਏ ਹੋਏ ਸਨ,ਅਚਾਨਕ ਇਕ ਅਨਹੋਣੀ ਘਟਨਾ ਵੱਸ ਆਪਣੀ ਜੀਵਨ ਲੀਲਾ ਸਮਾਪਤ ਕਰ ਹਮੇਸ਼ਾ ਲਈ ਅਲਵਿਦਾ ਕਹਿ ਗਏ.. ਮੇਰੇ ਪਿੰਡ ਭਾਠੂਆਂ ਵਾਲੇ ਘਰ ਮੇਰੇ ਨਾਲ ਬੈਠੇ ਇਹ ਹਨ ਸਿਖ ਸਕਾਾਲਰ ਗਿਆਨੀ ਨਿਰੰਜਨ ਸਿੰਘ ਨਰਗਿਸ(ਡਰਬੀ,ਇੰਗਲੈਂਡ) ਜਿਨ੍ਹਾਂ ਆਪਣੀਆਂ ਕਈ ਇਤਿਹਾਸਕ ਪੁਸਤਕਾਂ ਦੀਆਂ ਭੂਮਿਕਾਵਾਂ ਨਾਚੀਜ਼ ਜਗਮੇਲ ਭਾਠੂਆਂ ਪਾਸੋਂ ਲਿਖਵਾਈਆਂ।ਨਰਗਿਸ ਜੀ ਦਾ ਜੱਦੀ ਪਿੰਡ ਬੁਢਲਾਢੇ ਪਾਸ "ਗੁਰਨੇ ਕਲਾਂ" ਹੈ ,
ਸਦੀਵੀ ਵਿਛੋੜਾ ਦੇ ਚੁੱਕੇ ਸਵਰਗਵਾਸੀ ਸਿੱਖ ਸਕਾਲਰ ਗਿਆਨੀ ਨਿਰੰਜਨ ਸਿੰਘ ਨਰਗਿਸ ਜੀ(ਇੰਗਲੈਂਡ) ਵਲੋਂ ਮਿਲੇ ਪਿਆਰ ਨੂੰ ਮੈਂ ਆਪਣੇ ਜੀਵਨ ਦਾ ਸਭ ਤੋਂ ਅਹਿਮ ਖ਼ਜ਼ਾਨਾ ਸਮਝਦਾ ਹਾਂ।ਮੈਂ ਉਨਾਂ ਦੇ ਮਾਨਵਵਾਦੀ ਗੁਣਾਂ ਤੋਂ ਬਹੁਤ ਪ੍ਰਭਾਵਿਤ ਹੋਇਆਂ ਹਾਂ।ਲੋੜਵੰਦਾਂ ਦੀ ਮੱਦਦ ਕਰਨ ਨੂੰ ਹੀ ਉਹ ਆਪਣਾਂ ਮੁਖ ਧਰਮ ਸਮਝਦੇ ਸਨ।ਮੈ ਉਨਾਂ ਨੂੰ ਬੜਾ ਨਜ਼ਦੀਕ ਤੋਂ ਵੇਖਿਆ,ਇਨਸਾਨੀਅਤ ਦੇ ਗੁਣ ਵੇਖਕੇ,ਹੈਰਾਨੀ ਦੀ ਹੱਦ ਨਾ ਰਹੀ ।ਮੈ ਅੱਖੀਂ ਵੇਖਿਐ ਉਹ ਗਰੀਬ ਸਿਖਾਂ ਦੀ ਮੱਦਦ ਤੱਕ ਸੀਮਤ ਨਹੀ,ਸਗੋ ਲੋੜਵੰਦ ਆਰਥਿਕ ਪਛੜੇ ਗਰੀਬ ਹਿੰਦੂ ਅਤੇ ਮੁਸਲਿਮ ਪਰਿਵਾਰਾਂ ਦੀ ਮੱਦਦ ਵੀ ਖ਼ੁਲਦਿਲੀ ਨਾਲ ਕਰਦੇ ਰਹੇ ਹਨ।ਪਿਛੋਕੜ ਗੁਰਨੇ ਕਲਾਂ ਜ਼ਿਲਾ ਮਾਨਸਾ ਅਤੇ ਦਰਜ਼ਨਾਂ ਇਤਿਹਾਸਕ ਪੁਸਤਕਾਂ ਦੇ ਲੇਖਕ ਵੀ ਹਨ।ਕਿਸੇ ਸਮੇਂ ਐੱਚ.ਐੱਮ.ਵੀ(HMV)ਵਲੋਂ ਜਾਰੀ ਨਰਗਿਸ ਜੀ ਦਾ ਗੀਤ"ਵਤਨਾਂ ਦੇ ਸੰਤ ਸਿਪਾਹੀਓ"(ਗਾਇਕ ਧੰਨਾ ਸਿੰਘ ਰੰਗੀਲਾ ਜੀ)ਖੂਬ ਪ੍ਰਸਿੱਧ ਹੋਇਆ।ਮੈਨੂੰ ਬੇਹੱਦ ਮਾਣ ਹੈ ਕਿ ਨਿਰੰਜਨ ਸਿੰਘ ਨਰਗਿਸ ਜੀ ਨੇ ਪਹੁੰਚਕੇ ਮੇਰੇ ਦਿੱਲੀ ਵਾਲੇ ਛੋਟੇ ਘਰ ਨੂੰ ਅਨੇਕ ਵਾਰ ਭਾਗ ਲਾਏ ।ਮੈ ਉਨਾਂ ਨੂੰ ਬੜਾ ਨਜ਼ਦੀਕ ਤੋਂ ਵੇਖਿਆ,ਇਨਸਾਨੀਅਤ ਦੇ ਗੁਣ ਵੇਖਕੇ,ਹੈਰਾਨੀ ਦੀ ਹੱਦ ਨਾ ਰਹੀ.. ਜਗਮੇਲ ਭਾਠੂਆਂ
 —
ਰੋਜਾਨਾ ਅਜੀਤ ਅਨੁਸਾਰ ਅਨਹੋਣੀ ਘਟਨਾ ਦਾ ਜ਼ਿਕਰ ਇਸ ਪ੍ਰਕਾਰ ਹੈ////
ਨ.ਆਰ.ਆਈ. ਢਾਡੀ ਨਰਗਿਸ ਵੱਲੋਂ ਆੜ੍ਹਤੀ ਨੂੰ ਗੋਲੀ ਮਾਰਨ ਪਿੱਛੋਂ ਖੁਦਕੁਸ਼ੀ
ਬੁਢਲਾਡਾ, 18 ਸਤੰਬਰ (ਸਵਰਨ ਸਿੰਘ ਰਾਹੀ/ਕੁਲਦੀਪ ਗੋਇਲ)- ਜ਼ਮੀਨੀ ਮਾਮਲੇ ਨੂੰ ਲੈ ਕੇ ਅੱਜ ਬਾਅਦ ਦੁਪਹਿਰ ਸਥਾਨਕ ਅਨਾਜ ਮੰਡੀ ਵਿਖੇ ਵਾਪਰੀ ਇੱਕ ਘਟਨਾ 'ਚ ਇੱਕ ਐਨ. ਆਰ. ਆਈ. ਵੱਲੋਂ ਇੱਕ ਆੜ੍ਹਤੀ ਨੂੰ ਗੋਲੀ ਮਾਰਨ ਪਿੱਛੋਂ ਖ਼ੁਦ ਜ਼ਹਿਰੀਲੀ ਚੀਜ਼ ਨਿਗਲ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਪ੍ਰਸਿੱਧ ਢਾਡੀ ਤੇ ਆਲੋਚਕ ਐਨ. ਆਰ. ਆਈ. ਨਿਰੰਜਣ ਸਿੰਘ ਨਰਗਿਸ ਵਾਸੀ ਡਰਬੀ (ਇੰਗਲੈਂਡ) ਜੋ ਕਿ ਆਪਣੇ ਪਿੰਡ ਗੁਰਨੇ ਕਲਾਂ ਆਇਆ ਹੋਇਆ ਸੀ, ਅੱਜ ਬੁਢਲਾਡਾ ਦੀ ਅਨਾਜ ਮੰਡੀ ਦੇ ਆੜ੍ਹਤੀ ਰਸਕ ਬਿਹਾਰੀ ਪੁੱਤਰ ਸ਼ਾਮ ਲਾਲ ਨਾਲ ਉਸ ਦੇ ਸ਼ੈਲਰ ਨਾਲ ਲੱਗਦੀ ਜ਼ਮੀਨ ਸਬੰਧੀ ਗੱਲਬਾਤ ਕਰਨ ਲਈ ਆਇਆ ਅਤੇ ਤਕਰਾਰ ਵੱਧ ਜਾਣ ਕਾਰਨ ਗੋਲੀ ਚੱਲ ਗਈ, ਜੋ ਆੜ੍ਹਤੀ ਰਸਕ ਬਿਹਾਰੀ ਦੇ ਸੱਜੀ ਵੱਖੀ 'ਚ ਜਾ ਲੱਗੀ | ਇਸੇ ਦੌਰਾਨ ਦੁਕਾਨ ਦੇ ਬਾਹਰ ਨਿਕਲ ਕੇ ਨਿਰੰਜਣ ਸਿੰਘ ਨਰਗਿਸ ਨੇ ਵੀ ਕੋਈ ਜ਼ਹਿਰੀਲੀ ਚੀਜ਼ ਪੀ ਲਈ | ਦੋਵਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਲੋਕਾਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ, ਜਿੱਥੇ ਉਨ੍ਹਾਂ ਨੂੰ ਮਾਨਸਾ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਨਿਰੰਜਣ ਸਿੰਘ ਦੀ ਮੌਤ ਹੋ ਗਈ ਅਤੇ ਆੜ੍ਹਤੀਏ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ | ਮੌਕੇ 'ਤੇ ਪੁੱਜੇ ਥਾਣਾ ਸ਼ਹਿਰੀ ਮੁਖੀ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਇਸ ਸਬੰਧੀ ਕੁਝ ਕਿਹਾ ਜਾ ਸਕੇਗਾ | ਆੜ੍ਹਤੀ ਦੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਿਰੰਜਣ ਸਿੰਘ ਉਨ੍ਹਾਂ ਦੇ ਸ਼ੈਲਰ ਨਾਲ ਲੱਗਦੀ ਆਪਣੀ ਜ਼ਮੀਨ ਲੈਣ ਲਈ ਆਖਣ ਲੱਗਾ, ਜਿਸ 'ਤੇ ਰਸਕ ਬਿਹਾਰੀ ਵੱਲੋਂ ਇਸ ਸਬੰਧੀ ਆਪਣੇ ਪਰਿਵਾਰ ਨਾਲ ਸਲਾਹ ਮਸ਼ਵਰਾ ਕਰਨ ਦੀ ਗੱਲ ਆਖੀ ਤਾਂ ਇੰਨੇ ਚਿਰ ਵਿਚ ਨਿਰੰਜਣ ਸਿੰਘ ਨੇ ਪਿਸਤੌਲ ਨਾਲ ਰਸਕ ਬਿਹਾਰੀ ਉੱਪਰ ਗੋਲੀ ਚਲਾ ਦਿੱਤੀ | ਦੂਜੇ ਪਾਸੇ ਪਿੰਡ ਗੁਰਨੇ ਕਲਾਂ ਦੇ ਕੁਝ ਮੋਹਤਵਰਾਂ ਅਨੁਸਾਰ ਕੁਝ ਸਾਲ ਪਹਿਲਾਂ ਨਿਰੰਜਣ ਸਿੰਘ ਦੇ ਭਰਾ ਸੁਰਜੀਤ ਸਿੰਘ ਨੇ ਇਸ ਆੜ੍ਹਤੀ ਨੂੰ ਆਪਣੀ ਕੁਝ ਜ਼ਮੀਨ ਵੇਚੀ ਸੀ ਅਤੇ ਨਿਰੰਜਣ ਸਿੰਘ ਨੂੰ ਸ਼ੱਕ ਸੀ ਕਿ ਇਸ ਜ਼ਮੀਨ ਦੀ ਚਾਰ ਦੀਵਾਰੀ ਕਰਨ ਮੌਕੇ ਉਨ੍ਹਾਂ ਵੱਲੋਂ ਉਸ ਦੀ ਜ਼ਮੀਨ ਦਾ ਕੁਝ ਹਿੱਸਾ ਵੀ ਆਪਣੀ ਜ਼ਮੀਨ 'ਚ ਸ਼ਾਮਿਲ ਕਰ ਲਿਆ ਗਿਆ ਸੀ, ਜਿਸ ਲਈ ਨਿਰੰਜਣ ਸਿੰਘ ਨੇ ਅਨੇਕਾਂ ਵਾਰ ਪਿੰਡ ਦੇ ਮੋਹਤਵਰਾਂ ਨੂੰ ਨਾਲ ਲੈ ਕੇ ਇਨ੍ਹਾਂ ਨੂੰ ਜ਼ਮੀਨ ਛੱਡਣ ਲਈ ਬੇਨਤੀ ਕੀਤੀ ਸੀ ਅਤੇ ਅੱਜ ਵੀ ਉਹ ਇਸੇ ਸਿਲਸਿਲੇ ਵਿਚ ਆਇਆ ਸੀ

No comments:

Post a Comment